ਅੰਮ੍ਰਿਤਸਰ- ਸ੍ਰੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਗਏ ਜਥੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਅਟਾਰੀ ਵਾਹਗਾ ਸਰਹੱਦ ਤੇ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਪਾਕਿਸਤਾਨੀ ਸਿੱਖਾਂ ਨੇ ਜ਼ੈਕਾਰਿਆਂ ਦੀ ਗੂੰਜ ਵਿਚ ਸਵਾਗਤ ਕੀਤਾ। ਪਾਕਿਸਤਾਨ ਵਾਲੇ ਪਾਸੇ ਵਾਹਗਾ ਸਰਹਦ ਤੇ ਲਹਿੰਦੇ ਪੰਜਾਬ ਦੇ ਘਟ ਗਿਣਤੀਆਂ ਬਾਰੇ ਮੰਤਰੀ ਅਤੇ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਰਮੇਸ਼਼ ਸਿੰਘ ਅਰੋੜਾ, ਸਾਬਕਾ ਪ੍ਰਧਾਨ ਸ੍ਰ ਬਿਸ਼ਨ ਸਿੰਘ, ਸ੍ਰ ਤਾਰਾ ਸਿੰਘ, ਸ੍ਰ ਅਮੀਰ ਸਿੰਘ, ਸ੍ਰ ਸਤਵੰਤ ਸਿੰਘ , ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਜਰਨਲ ਸਕੱਤਰ ਬੀਬੀ ਸਤਵੰਤ ਕੌਰ, ਮੈਂਬਰ ਡਾਕਟਰ ਮੀਮਪਾਲ ਸਿੰਘ, ਬਾਬਾ ਜੀ ਹਰਮੀਤ ਸਿੰਘ ਔਕਾਫ਼ ਬੋਰਡ ਦੇ ਚੇਅਰਮੈਨ ਡਾ ਸਾਜਿਦ ਮਹਿਮੂਦ ਚੌਹਾਨ, ਐਡੀਸ਼ਨਲ ਸਕੱਤਰ (ਸ਼੍ਰਾਈਨਸ) ਨਾਸਿਰ ਮੁਸਤਾਕ ਅਤੇ ਹੋਰ ਉੱਚ ਅਧਿਕਾਰੀਆਂ ਨੇ ਫੁੱਲਾਂ ਦੇ ਹਾਰ ਪਾ ਕੇ ਤੇ ਸਿੱਖ ਪਰੰਪਰਾ ਅਨੁਸਾਰ ਸਵਾਗਤ ਕੀਤਾ। ਵਾਹਗਾ ਸਰਹੱਦ ਪਾਰ ਕਰਦੇ ਹੀ ਸਿੱਖ ਜਥੇ ਅਤੇ ਜਥੇਦਾਰ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ। ਦੋਹਾਂ ਪਾਸਿਆਂ ਨੇ ਭਾਈਚਾਰੇ, ਸ਼ਰਧਾ ਤੇ ਸ਼ਾਂਤੀ ਦੇ ਸੁਨੇਹੇ ਨੂੰ ਅੱਗੇ ਵਧਾਉਣ ਦਾ ਸੰਕਲਪ ਕੀਤਾ।ਜਥੇਦਾਰ ਤੇ ਲਰਾਕੀ ਸੰਗਤਾਂ ਨੂੰ ਵਿਸੇ਼ਸ਼ ਗੱਡੀਆ ਰਾਹੀ ਗੁਰਦਵਾਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਲ ਰਵਾਨਾ ਕੀਤਾ ਗਿਆ।